Top of page Skip to main content

ਪੰਜਾਬੀ
ਹਰੇਕ ਟੈਕਸਦਾਤਾ ਲਈ ਟੈਕਸ ਕਟੌਤੀਆਂ

ਸਾਰੇ ਆਸਟ੍ਰੇਲੀਆਈ ਟੈਕਸਦਾਤਾ ਰਹਿਣ-ਸਹਿਣ 'ਤੇ ਮਹਿੰਗਾਈ ਦੇ ਦਬਾਅ ਨੂੰ ਮਹਿਸੂਸ ਕਰ ਰਹੇ ਹਨ। ਇਸੇ ਕਾਰਨ ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2024 ਤੋਂ ਸਾਰੇ 13.6 ਮਿਲੀਅਨ ਆਸਟ੍ਰੇਲੀਆਈ ਟੈਕਸਦਾਤਾਵਾਂ ਨੂੰ ਟੈਕਸ ਕਟੌਤੀ ਪ੍ਰਦਾਨ ਕੀਤੀ ਹੈ। ਹੁਣ ਸਾਰੇ ਆਸਟ੍ਰੇਲੀਆਈ ਟੈਕਸਦਾਤਾ ਟੈਕਸ ਕਟੌਤੀ ਮਿਲ ਰਹੀ ਹੈ।

ਆਸਟ੍ਰੇਲੀਆਈ ਸਰਕਾਰ ਨੇ ਵਿਅਕਤੀਗਤ ਆਮਦਨ ਟੈਕਸ ਦਰਾਂ ਅਤੇ ਆਮਦਨੀ ਦੇ ਪੱਧਰਾਂ ਵਿੱਚ ਬਦਲਾਅ ਕੀਤੇ ਹਨ ਜਿੰਨ੍ਹਾਂ 'ਤੇ ਇਹ ਲਾਗੂ ਹੁੰਦੇ ਹਨ (ਇਹ 'ਥ੍ਰੈਸ਼ਹੋਲਡਜ਼/ ਨਿਊਨਤਮ ਸੀਮਾਵਾਂ' ਵਜੋਂ ਜਾਣੇ ਜਾਂਦੇ ਹਨ)।

1 ਜੁਲਾਈ 2024 ਤੋਂ:

  • 19 ਪ੍ਰਤੀਸ਼ਤ ਟੈਕਸ ਦਰ ਨੂੰ ਘਟਾ ਕੇ 16 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ
  • 32.5 ਪ੍ਰਤੀਸ਼ਤ ਟੈਕਸ ਦਰ ਨੂੰ ਘਟਾ ਕੇ 30 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ
  • 37 ਪ੍ਰਤੀਸ਼ਤ ਟੈਕਸ ਦਰ ਲਈ ਨਿਊਨਤਮ ਸੀਮਾ ਨੂੰ $120,000 ਤੋਂ ਵਧਾ ਕੇ $135,000 ਕਰ ਦਿੱਤਾ ਗਿਆ ਹੈ
  • 45 ਪ੍ਰਤੀਸ਼ਤ ਟੈਕਸ ਦਰ ਲਈ ਨਿਊਨਤਮ ਸੀਮਾ ਨੂੰ $180,000 ਤੋਂ ਵਧਾ ਕੇ $190,000 ਕਰ ਦਿੱਤਾ ਗਿਆ ਹੈ।

ਇਹ ਬਦਲਾਅ ਹਰ ਆਸਟ੍ਰੇਲੀਆਈ ਟੈਕਸਦਾਤਾ ਨੂੰ ਟੈਕਸ ਕਟੌਤੀ ਪ੍ਰਦਾਨ ਕਰਨਗੇ।


ਇਹਨਾਂ ਟੈਕਸ ਕਟੌਤੀਆਂ ਬਾਰੇ

ਮੈਨੂੰ ਮੇਰੀ ਟੈਕਸ ਕਟੌਤੀ ਕਦੋਂ ਮਿਲੇਗੀ?

ਵਿਅਕਤੀਗਤ ਆਮਦਨ ਟੈਕਸ ਦੀਆਂ ਨਵੀਆਂ ਦਰਾਂ ਅਤੇ ਨਿਊਨਤਮ ਸੀਮਾਵਾਂ 1 ਜੁਲਾਈ 2024 ਤੋਂ ਤੁਹਾਡੇ ਦੁਆਰਾ ਕਮਾਈ ਗਈ ਸਾਰੀ ਟੈਕਸਯੋਗ ਆਮਦਨ 'ਤੇ ਲਾਗੂ ਹੁੰਦੀਆਂ ਹਨ।

ਜ਼ਿਆਦਾਤਰ ਟੈਕਸਦਾਤਾਵਾਂ ਲਈ, ਉਹਨਾਂ ਦੀ ਟੈਕਸ ਕਟੌਤੀ ਹਰ ਤਨਖ਼ਾਹ ਮਿਲਣ ਵਾਲੇ ਦਿਨ ਤੁਹਾਡੇ ਘਰ ਜਾਣ ਵਾਲੀ ਤਨਖ਼ਾਹ ਵਿੱਚ ਦਿਖਾਈ ਦੇਵੇਗੀ।

ਕੁੱਝ ਟੈਕਸਦਾਤਾਵਾਂ ਨੂੰ ਉਨ੍ਹਾਂ ਦੀ ਟੈਕਸ ਕਟੌਤੀ 2024-2025 ਵਿੱਤੀ ਵਰ੍ਹੇ ਦੇ ਅੰਤ ਵਿੱਚ ਟੈਕਸ ਰਿਟਰਨ ਦਾਇਰ ਕੀਤੇ ਜਾਣ ਅਤੇ ਇਸਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪ੍ਰਾਪਤ ਹੋਵੇਗੀ।

ਇਹ ਟੈਕਸ ਕਟੌਤੀਆਂ ਤੁਹਾਡੀ 2023-24 ਦੀ ਟੈਕਸ ਰਿਟਰਨ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ।

ਤੁਸੀਂ ਆਪਣੀ ਸਾਲਾਨਾ ਟੈਕਸ ਕਟੌਤੀ ਦਾ ਅੰਦਾਜ਼ਾ ਲਗਾਉਣ ਲਈ ਟੈਕਸ ਕਟੌਤੀ ਕੈਲਕੁਲੇਟਰ ਦੀ ਵਰਤੋਂ ਕਰ ਸਕਦੇ ਹੋ।

ਮੈਨੂੰ ਆਪਣੀ ਟੈਕਸ ਕਟੌਤੀ ਕਿਵੇਂ ਮਿਲੇਗੀ?

ਜੇਕਰ ਤੁਸੀਂ ਇੱਕ ਕਰਮਚਾਰੀ ਹੋ, ਤਾਂ ਤੁਹਾਡਾ ਰੁਜ਼ਗਾਰਦਾਤਾ ਹਰ ਤਨਖ਼ਾਹ ਮਿਲਣ ਵਾਲੇ ਦਿਨ ਤੁਹਾਡੀ ਤਨਖ਼ਾਹ ਵਿੱਚੋਂ ਰੋਕੀ ਜਾਣ ਵਾਲੀ Pay As You Go (PAYG) ਟੈਕਸ ਦੀ ਰਕਮ ਨੂੰ ਅਪਡੇਟ ਕਰੇਗਾ। ਆਪਣੀ ਤਨਖ਼ਾਹ ਪਰਚੀ ਦੇਖੋ, ਅਤੇ ਜੇਕਰ ਤੁਹਾਨੂੰ ਅਜੇ ਵੀ ਪੱਕਾ ਪਤਾ ਨਹੀਂ ਹੈ ਕਿ ਕੀ ਤੁਹਾਨੂੰ ਟੈਕਸ ਕਟੌਤੀ ਮਿਲ ਰਹੀ ਹੈ ਜਾਂ ਨਹੀਂ, ਤਾਂ ਆਪਣੇ ਰੁਜ਼ਗਾਰਦਾਤਾ ਨੂੰ ਪੁੱਛੋ ਕਿ ਕੀ ਉਹ ਨਵੀਆਂ ਟੈਕਸ ਰੋਕਣ ਵਾਲੀਆਂ ਦਰਾਂ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ। ਰੁਜ਼ਗਾਰਦਾਤਾਵਾਂ ਨੂੰ 1 ਜੁਲਾਈ 2024 ਤੋਂ ਨਵੀਆਂ ਦਰਾਂ ਅਤੇ ਟੈਕਸ ਟੇਬਲਾਂ ਦੀ ਵਰਤੋਂ ਕਰਨ ਦੀ ਲੋੜ ਹੈ। ਨਵੇਂ ਟੈਕਸ ਟੇਬਲ ato.gov.au/taxtables 'ਤੇ ਉਪਲਬਧ ਹਨ।

ਟੈਕਸ ਕਟੌਤੀ ਕੀ ਹੈ?

ਟੈਕਸ ਕਟੌਤੀਆਂ ਵਿਅਕਤੀਗਤ ਆਮਦਨ ਟੈਕਸ ਦਰਾਂ ਅਤੇ ਨਿਊਨਤਮ ਸੀਮਾਵਾਂ ਵਿੱਚ ਕੀਤੀ ਇੱਕ ਤਬਦੀਲੀ ਹਨ ਜਿਸ ਦੇ ਨਤੀਜੇ ਵਜੋਂ ਟੈਕਸਦਾਤਾ ਦੀ ਟੈਕਸ ਦੇਣਦਾਰੀ ਵਿੱਚ ਕਮੀ ਆਉਂਦੀ ਹੈ (ਉਹ ਰਕਮ ਜੋ ਕਿਸੇ ਵਿਅਕਤੀ ਨੂੰ ਨਿੱਜੀ ਆਮਦਨ ਟੈਕਸ ਦੇ ਤੌਰ 'ਤੇ ਭਰਨੀ ਪੈਂਦੀ ਹੈ)।

ਇਹ ਟੈਕਸ ਰਿਫੰਡ ਤੋਂ ਵੱਖਰਾ ਹੈ, ਜੋ ਕਿ ਉਹ ਪੈਸਾ ਹੁੰਦਾ ਹੈ ਜੋ ਤੁਹਾਨੂੰ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO) ਤੋਂ ਵਾਪਸ ਮਿਲਦਾ ਹੈ ਜੇਕਰ ਤੁਸੀਂ ਇੱਕ ਵਿੱਤੀ ਸਾਲ ਦੇ ਅੰਤ ਵਿੱਚ ਆਪਣੀ ਟੈਕਸ ਰਿਟਰਨ ਜਮ੍ਹਾ ਕਰਨ ਵੇਲੇ ਲੋੜ ਤੋਂ ਵੱਧ ਟੈਕਸ ਭਰਿਆ ਹੁੰਦਾ ਹੈ।

ਆਮਦਨੀ ਟੈਕਸ ਦਰਾਂ ਅਤੇ ਨਿਊਨਤਮ ਆਮਦਨੀ ਸੀਮਾਵਾਂ ਕਿਵੇਂ ਕੰਮ ਕਰਦੀਆਂ ਹਨ?

ਜੇਕਰ ਤੁਸੀਂ ਆਸਟ੍ਰੇਲੀਆਈ ਟੈਕਸਦਾਤਾ ਹੋ, ਤਾਂ ਤੁਸੀਂ $18,200 ਦੀ ਟੈਕਸ-ਮੁਕਤ ਨਿਊਨਤਮ ਆਮਦਨੀ ਸੀਮਾ ਦੇ ਹੱਕਦਾਰ ਹੋ। ਇਸਦਾ ਮਤਲਬ ਹੈ ਕਿ ਤੁਸੀਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਹਰ ਸਾਲ $18,200 ਤੱਕ ਕਮਾ ਸਕਦੇ ਹੋ।

ਜੇਕਰ ਤੁਸੀਂ $18,201 ਅਤੇ $45,000 ਦੇ ਵਿਚਕਾਰ ਕਮਾਉਂਦੇ ਹੋ ਤਾਂ:

  • ਤੁਹਾਡਾ ਪਹਿਲੇ $18,200 ਟੈਕਸ-ਮੁਕਤ ਹੋਣਗੇ, ਅਤੇ
  • ਤੁਸੀਂ $18,201 ਅਤੇ $45,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 16 ਸੈਂਟ ਟੈਕਸ ਦਾ ਭੁਗਤਾਨ ਕਰੋਗੇ।

ਜੇਕਰ ਤੁਸੀਂ $45,001 ਅਤੇ $135,000 ਦੇ ਵਿਚਕਾਰ ਕਮਾਉਂਦੇ ਹੋ ਤਾਂ:

  • ਤੁਹਾਡਾ ਪਹਿਲੇ $18,200 ਟੈਕਸ-ਮੁਕਤ ਹੋਣਗੇ, ਅਤੇ
  • ਤੁਸੀਂ $18,201 ਅਤੇ $45,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 16 ਸੈਂਟ ਟੈਕਸ ਦਾ ਭੁਗਤਾਨ ਕਰੋਗੇ,
  • ਅਤੇ $45,001 ਅਤੇ $135,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 30 ਸੈਂਟ ਟੈਕਸ ਦਾ ਭੁਗਤਾਨ ਕਰੋਗੇ।

ਜੇਕਰ ਤੁਸੀਂ $135,001 ਅਤੇ $190,000 ਦੇ ਵਿਚਕਾਰ ਕਮਾਉਂਦੇ ਹੋ ਤਾਂ:

  • ਤੁਹਾਡਾ ਪਹਿਲੇ $18,200 ਟੈਕਸ-ਮੁਕਤ ਹੋਣਗੇ, ਅਤੇ
  • ਤੁਸੀਂ $18,201 ਅਤੇ $45,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 16 ਸੈਂਟ ਟੈਕਸ ਦਾ ਭੁਗਤਾਨ ਕਰੋਗੇ,
  • ਅਤੇ $45,001 ਅਤੇ $135,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 30 ਸੈਂਟ ਟੈਕਸ ਦਾ ਭੁਗਤਾਨ ਕਰੋਗੇ,
  • ਅਤੇ $135,001 ਅਤੇ $190,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 37 ਸੈਂਟ ਟੈਕਸ ਦਾ ਭੁਗਤਾਨ ਕਰੋਗੇ।

ਜੇਕਰ ਤੁਸੀਂ $190,000 ਤੋਂ ਵੱਧ ਕਮਾਉਂਦੇ ਹੋ:

  • ਤੁਹਾਡਾ ਪਹਿਲੇ $18,200 ਟੈਕਸ-ਮੁਕਤ ਹੋਣਗੇ, ਅਤੇ
  • ਤੁਸੀਂ $18,201 ਅਤੇ $45,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 16 ਸੈਂਟ ਟੈਕਸ ਦਾ ਭੁਗਤਾਨ ਕਰੋਗੇ,
  • ਅਤੇ $45,001 ਅਤੇ $135,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 30 ਸੈਂਟ ਟੈਕਸ ਦਾ ਭੁਗਤਾਨ ਕਰੋਗੇ,
  • ਅਤੇ $135,001 ਅਤੇ $190,000 ਦੇ ਵਿਚਕਾਰ ਕਮਾਏ ਹਰੇਕ ਡਾਲਰ 'ਤੇ 37 ਸੈਂਟ ਟੈਕਸ ਦਾ ਭੁਗਤਾਨ ਕਰੋਗੇ,
  • ਅਤੇ $190,000 ਤੋਂ ਵੱਧ ਕਮਾਏ ਗਏ ਹਰੇਕ ਡਾਲਰ 'ਤੇ 45 ਸੈਂਟ ਟੈਕਸ ਦਾ ਭੁਗਤਾਨ ਕਰੋਗੇ।

ਕੁੱਝ ਟੈਕਸਦਾਤਾ, ਜਿਵੇਂ ਕਿ ਘੱਟ ਆਮਦਨੀ ਵਾਲੇ ਟੈਕਸਦਾਤਾ ਅਤੇ ਬਜ਼ੁਰਗ ਲੋਕ ('ਸੀਨੀਅਰ') ਵੀ ਟੈਕਸ ਆਫ਼ਸੈੱਟਾਂ (ਜੋ ਕਈ ਵਾਰ ਟੈਕਸ ਛੋਟ ਵਜੋਂ ਜਾਣੇ ਜਾਂਦੇ ਹਨ) ਲਈ ਯੋਗ ਹੋ ਸਕਦੇ ਹਨ ਜੋ ਸਿੱਧੇ ਤੌਰ 'ਤੇ ਉਨ੍ਹਾਂ ਦੀ ਅੰਤਿਮ ਟੈਕਸ ਦੇਣਦਾਰੀ ਨੂੰ ਘਟਾਉਂਦੇ ਹਨ।

ਆਪਣੀ ਆਮਦਨ 'ਤੇ ਟੈਕਸ ਦਾ ਭੁਗਤਾਨ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਦੀ ਵੈੱਬਸਾਈਟ (ਅੰਗਰੇਜ਼ੀ) 'ਤੇ ਜਾਓ।


ਰਹਿਣ-ਸਹਿਣ ਦੀ ਲਾਗਤ ਲਈ ਸਹਾਇਤਾ

ਰਹਿਣ-ਸਹਿਣ ਦੀ ਲਾਗਤ ਵਿੱਚ ਮੱਦਦ ਕਰਨਾ

ਆਸਟ੍ਰੇਲੀਆਈ ਸਰਕਾਰ ਮੰਨਦੀ ਹੈ ਕਿ ਬਹੁਤ ਸਾਰੇ ਪਰਿਵਾਰਾਂ ਨੂੰ ਰਹਿਣ-ਸਹਿਣ ਦੇ ਖ਼ਰਚੇ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਸਾਰੇ ਆਸਟ੍ਰੇਲੀਆਈ ਟੈਕਸਦਾਤਾਵਾਂ ਲਈ ਟੈਕਸ ਕਟੌਤੀਆਂ ਪ੍ਰਦਾਨ ਕਰ ਰਹੀ ਹੈ।

ਪ੍ਰਿਆ ਦੀ ਮੱਦਦ ਕਰਨਾ

ਪ੍ਰਿਆ ਦਿਹਾਤੀ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਉਸਨੇ $90,000 ਦੀ ਕਮਾਈ ਕੀਤੀ ਅਤੇ $21,517 ਆਮਦਨੀ ਟੈਕਸ ਦਾ ਭੁਗਤਾਨ ਕੀਤਾ, ਜਿਸ ਵਿੱਚ 2023-24 ਵਿੱਚ 2 ਪ੍ਰਤੀਸ਼ਤ ਮੈਡੀਕੇਅਰ ਲੈਵੀ ਵੀ ਸ਼ਾਮਲ ਹੈ। ਉਸੇ ਤਨਖ਼ਾਹ 'ਤੇ, ਪ੍ਰਿਆ ਨੂੰ 2024-25 ਵਿੱਚ $1,929 ਦੀ ਸਾਲਾਨਾ ਟੈਕਸ ਕਟੌਤੀ ਮਿਲੇਗੀ।


ਟੈਕਸ ਕਟੌਤੀ ਕੈਲਕੁਲੇਟਰ

ਆਸਟ੍ਰੇਲੀਆ ਦੇ ਸਾਰੇ 13.6 ਮਿਲੀਅਨ ਟੈਕਸਦਾਤੇ ਟੈਕਸ ਵਿੱਚ ਕਟੌਤੀ ਪ੍ਰਾਪਤ ਕਰਨਗੇ। ਤੁਸੀਂ ਇਸ ਕੈਲਕੁਲੇਟਰ* ਨਾਲ ਆਪਣੀ ਟੈਕਸ ਕਟੌਤੀ ਦਾ ਅੰਦਾਜ਼ਾ ਲਗਾ ਸਕਦੇ ਹੋ।

ਆਪਣੀ ਟੈਕਸ ਕਟੌਤੀ ਦਾ ਅੰਦਾਜ਼ਾ ਲਗਾਓ

ਨੋਟ: $22,575 ਤੋਂ ਘੱਟ ਟੈਕਸਯੋਗ ਆਮਦਨ ਵਾਲੇ ਵਿਅਕਤੀ $18,200 ਟੈਕਸ-ਮੁਕਤ ਆਮਦਨੀ ਦੀ ਨਿਊਨਤਮ ਸੀਮਾ ਅਤੇ ਘੱਟ ਆਮਦਨ ਟੈਕਸ ਆਫ਼ਸੈੱਟ ਦੇ ਕਾਰਨ ਕਿਸੇ ਵੀ ਆਮਦਨ ਟੈਕਸ ਦਾ ਭੁਗਤਾਨ ਨਹੀਂ ਕਰਨਗੇ।

*ਬੇਦਾਅਵਾ

  • ਇਹ ਟੂਲ ਕਿਸੇ ਵਿਅਕਤੀ ਦੀ ਟੈਕਸਯੋਗ ਆਮਦਨ ਦੇ ਆਧਾਰ 'ਤੇ ਸ਼ੈਲੀਬੱਧ ਨੁਮਾਇੰਦਗੀ ਪ੍ਰਦਾਨ ਕਰਦਾ ਹੈ। ਇਹ ਗਣਨਾ ਕੀਤੀ ਗਈ ਕੁੱਲ ਰਕਮ ਤੁਹਾਡੀ ਸਾਲਾਨਾ ਟੈਕਸ ਕਟੌਤੀ ਹੈ।
  • ਤੁਹਾਡੀਆਂ ਵਿਅਕਤੀਗਤ ਸਥਿਤੀਆਂ 'ਤੇ ਨਿਰਭਰ ਕਰਦਿਆਂ ਤੁਹਾਡੀ ਟੈਕਸ ਕਟੌਤੀ ਤੁਹਾਨੂੰ ਇੱਕਮੁਸ਼ਤ ਰਕਮ ਵਜੋਂ ਨਹੀਂ ਮਿਲ ਸਕਦੀ ਹੈ। ਜ਼ਿਆਦਾਤਰ ਟੈਕਸਦਾਤਾਵਾਂ ਲਈ ਇਹ ਹਰ ਇੱਕ ਤਨਖ਼ਾਹ ਦਿਨ 'ਤੇ ਵਧੀ ਹੋਈ ਤਨਖ਼ਾਹ ਦੁਆਰਾ ਵਿੱਚ ਝਲਕੇਗਾ।
  • ਇਸ ਟੂਲ ਵਿਚਲੇ ਅੰਦਾਜ਼ੇ 2023-24 ਦੀਆਂ ਟੈਕਸ ਦਰਾਂ ਅਤੇ 2024-25 ਦੀਆਂ ਟੈਕਸ ਦਰਾਂ ਅਤੇ ਆਮਦਨੀ ਦੀ ਨਿਊਨਤਮ ਸੀਮਾ ਦੀ ਤੁਲਨਾ 'ਤੇ ਆਧਾਰਿਤ ਹਨ।
  • ਟੈਕਸ ਦੇਣਦਾਰੀ ਵਿੱਚ ਇਸ ਕਮੀ ਦੀ ਗਣਨਾ ਸਿਰਫ਼ ਬੁਨਿਆਦੀ ਟੈਕਸ ਸਕੇਲਾਂ, ਘੱਟ-ਆਮਦਨ ਵਾਲੇ ਟੈਕਸ ਆਫ਼ਸੈੱਟ (ਜੋ ਲਾਗੂ ਹੋਵੇ), ਅਤੇ ਸੰਬੰਧਿਤ ਆਮਦਨੀ ਸਾਲ ਲਈ ਮੈਡੀਕੇਅਰ ਲੈਵੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ।
  • ਇਹ ਟੂਲ ਸਿਰਫ਼ ਵਿਆਖਿਆ ਕਰਨ ਦੇ ਉਦੇਸ਼ਾਂ ਲਈ ਹੈ।
  • ਇਹ ਵਿਅਕਤੀਗਤ ਸਥਿਤੀਆਂ ਨੂੰ ਨਹੀਂ ਵਿਚਾਰਦਾ ਹੈ ਜਿਸ ਦੇ ਨਤੀਜੇ ਵਜੋਂ ਅਸਲ ਟੈਕਸ ਨਤੀਜਾ ਆ ਸਕਦਾ ਹੈ ਜੋ ਉੱਪਰ ਦਰਸਾਏ ਗਏ ਨਾਲੋਂ ਵੱਖਰਾ ਹੈ।
  • ਇਸ ਟੂਲ ਦਾ ਟੈਕਸ ਜਾਂ ਵਿੱਤੀ ਸਲਾਹ ਦੇਣ ਦਾ ਇਰਾਦਾ ਨਹੀਂ ਹੈ ਅਤੇ ਤੁਹਾਡੇ ਵਿਅਕਤੀਗਤ ਟੈਕਸ ਮਾਮਲਿਆਂ ਦੇ ਸਹੀ ਮੁਲਾਂਕਣ ਵਜੋਂ ਇਸ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ ਹੈ।
  • ਟੈਕਸਦਾਤਾਵਾਂ ਨੂੰ ਆਪਣੇ ਟੈਕਸ ਅਤੇ ਵਿੱਤੀ ਮਾਮਲਿਆਂ ਬਾਰੇ ਸੁਤੰਤਰ, ਮਾਹਰ ਸਲਾਹ ਲੈਣੀ ਚਾਹੀਦੀ ਹੈ (ਜਿਵੇਂ ਢੁੱਕਵੀਂ ਹੋਵੇ)।

ਸਰੋਤ

ਟੈਕਸ ਕਟੌਤੀ ਦੀ ਜਾਣਕਾਰੀ ਮੁਹਿੰਮ ਵਿੱਚ ਆਸਟ੍ਰੇਲੀਆਈ ਟੈਕਸਦਾਤਾਵਾਂ ਨੂੰ ਸਰਕਾਰ ਦੀਆਂ ਟੈਕਸ ਵਿੱਚ ਕੀਤੇ ਬਦਲਾਵਾਂ ਬਾਰੇ ਸੂਚਿਤ ਕਰਨ ਲਈ ਸਮੱਗਰੀ ਸ਼ਾਮਿਲ ਹੈ।

ਟੈਕਸ ਕਟੌਤੀਆਂ ਐਨੀਮੇਸ਼ਨ